Thursday, August 6, 2009

Uktamoy in Punjabi

1.ਯਾਦਾਂ ਦੇ ਪਰਛਾਵੇਂ

ਵਲ ਖਾਂਦੀਆਂ ਸੁੰਦਰੀਆਂ
ਤੇ ਉਨ• ਦੀ ਫੈਲਦੀ ਖ਼ੁਸ਼ਬੂ
ਕੀ ਸੂਰਜ ਦੀ ਆਤਮਾ ਖ਼ੁਸ਼ ਹੋਵੇਗੀ
ਫੁੱਲਾਂ ਨੇ ਪੂਰੀ ਜ਼ਿੰਦਗੀ ਦਾਅ ’ਤੇ ਲਾ ਦਿੱਤੀ
ਤੇ ਅੰਤ ਮੈਂ ਤੈਨੂੰ ਲੱਭ ਲਿਆ
ਤੇਰੇ ਬਿਨਾਂ
ਜ਼ਿੰਦਗੀ ਦੀ ਮਚਦੀ ਲਾਟ ’ਤੇ ਕਿਵੇਂ ਰਹਿੰਦੀ
ਆਪਣੇ ਦਿਲ ਦੇ ਧਾਗਿਆਂ ਨਾਲ
ਮੈਂ ਟੰਗਣ ਲਈ ਡੋਰ ਬੁਣਾਂਗੀ
ਉਨ• ਸਿਰਾਂ ਲਈ
ਜੋ ਪਿਆਰ ਅੱਗੇ ਨਹੀਂ ਝੁਕੇ
ਕਿੰਨਾ ਅਪਣੱਤ ਭਰਿਆ ਹੈ ਤੇਰਾ ਸਬਰ
ਮੇਰੀਆਂ ਗੁਆਚੀਆਂ ਰਾਤਾਂ ਨੂੰ
ਲੋੜ ਹੈ ਖ਼ੁਦਾ ਨਾਲ ਮਿਲਣ ਦੀ
ਆਪਣੇ ਕਵਚ ’ਚ ਲੁਕੇ ਦਰਦ ਨੂੰ ਪਿਘਲਾ ਲੈ
ਉਨ• ਸੁਭਾਗੇ ਪਲਾਂ ’ਚ
ਮੈਂ ਦਿਲ ਦੀ ਅਗਨ ਨਾਲ
ਅਸਮਾਨੀਂ ਲੈ ਉ¤ਡਾਂਗੀ
ਤੂੰ ਮੁਹੱਬਤ ਮੰਗੀਂ ਤਾਂ ਸਹੀ
ਮੈਂ ਮੁਹੱਬਤ ਦੇ ਪਹਾੜਾਂ ਦੇ ਅੰਬਾਰ ਲਾ ਦਿਆਂਗੀ
ਜਿੱਥੋਂ ਅਦਿਸ ਤੋਂ ਮੰਗਿਆ ਮੈਂ ਪਾਇਆ ਤੈਨੂੰ
ਤਾਂ ਕਿ ਮੈਂ ’ਕੱਲੀ ਡੁੱਬ ਨਾ ਜਾਵਾਂ
ਤੇਰੀ ਚਾਹਤ ਦੀ ਪਰਛਾਈ ’ਚ
2. ਕੁਦਰਤੀ ਨਜ਼ਾਰਾ

ਨੀਲੀ ਹਵਾ ਦੇ ਪਰਦੇ ’ਚ
ਦਿਨ ਚੜ• ਰਿਹਾ ਹੈ
ਧਰਤੀ ਤੇ ਅਨੰਤ ਚਮਕੀਲੀਆਂ
ਕਿਰਨਾਂ ਪੈ ਰਹੀਆਂ ਹਨ
ਅੱਖਾਂ ਪੂੰਝਦੀ ਹਵਾ ਚੱਲ ਰਹੀ ਹੈ
ਸੁਸਤ ਨਰਮ ਘਾਹ
ਤ੍ਰੇਲ ਦੀਆਂ ਬੂੰਦਾਂ ’ਚ ਨਹਾ ਰਿਹਾ ਹੈ
ਪੀਲੇ ਫੁੱਲਾਂ ਦਾ ਬੂਟਾ ਤਿਆਰ ਹੋ ਰਿਹਾ ਹੈ
ਸੁਨਹਿਰੀ ਖਟਮਲ ਗਾ ਰਿਹਾ ਹੈ
ਮੱਖੀਆਂ ਪਾਣੀ ’ਚ ਛਾਲਾਂ ਮਾਰਦੀਆਂ ਨੇ
ਕਿਨਾਰੇ ’ਤੇ ਚਾਲ਼ੀ ਕੁੜੀਆਂ
ਹੱਥਾਂ ’ਚ ਹੱਥ ਪਾਈ ਭੱਜ ਰਹੀਆਂ ਨੇ
ਕੀੜੀ ਇਕੱਲੀ ਬੀਅ ਚੁੱਕੀ
ਤੜਕਸਾਰ ਕਿੱਥੇ ਜਾ ਰਹੀ ਹੈ?
ਸਭ ਨੂੰ ਦੇਖਦਿਆਂ
ਫੁੱਲ ਦੀ ਡੋਡੀ ਮੂੰਹ ਖੋਲ• ਰਹੀ ਹੈ
ਹੈਰਾਨ ਜਿਹੀ ਹੈ



3. ਅਸੀਂ ਮੁੜ ਨਹੀਂ ਸਕਦੇ

ਫੁੱਲਾਂ ਨੂੰ ਤਰਸਦੀ
ਬਸੰਤ ਫਿਰ ਆਵੇਗੀ
ਸੁਪਨੇ ਸਰ•ਾਣਿਆਂ ਨੂੰ ਤਾਂਘਦੇ
ਮੁੜ ਆਉਣਗੇ
ਤੇਰੇ ਵਿਯੋਗ ’ਚ ਮੇਰੀ ਛਾਤੀ
ਸਵਰਗ ਜਿੰਨੀ ਉ¤ਚੀ ਹੋ ਗਈ
ਜੇ ਮੈਂ ਪਰਤ ਆਈ
ਮੇਰੀ ਬਹਿਸ਼ਤ ’ਚ ਪੰਛੀ ਮਰ ਜਾਣਗੇ
ਬਗ਼ਲਿਆਂ ਦੀਆਂ ਡਾਰਾਂ
ਹਜ਼ਾਰਾਂ ਵਾਰ ਆਉਂਦੀਆਂ ਜਾਂਦੀਆਂ ਰਹਿਣਗੀਆਂ
ਰਗਾਂ ’ਚ ਗਰ²ਮ ਖ਼ੂਨ ਤਾਂ ਜ਼ਰੂਰ ਰਹੇਗਾ
ਪਰ ਅਸੀਂ ਨਹੀਂ ਮੁੜਾਂਗੇ
ਸੜਕਾਂ ਤੰਗ ਨੇ ਮੇਰੇ ਪਿਆਰੇ!
ਵਾਪਸੀ ਲਈ ਤਾਂਘਦੀਆਂ
ਜਿਵੇਂ ਮਣਕਿਆਂ ਦੀ ਮਾਲ਼ਾ
ਮੈਂ ਸਭ ਛੱਡ ਚੁੱਕੀ ਹਾਂ
ਮੈਨੂੰ ਤਾਂ ਚੰਗਾ ਲਗਦਾ
ਗੁਆਚ ਚੁੱਕੇ ਅਤੀਤ ਤੋਂ ਅੱਗੇ ਦੇਖਣਾ
ਇਸ ਗੁੰਮਸ਼ੁਦਗੀ ’ਚੋਂ ਮੈਂ ਲੱਭ ਲਿਆ ਹੈ ਆਪਾ



4. ਅਜੇ ਤਾਂ...

ਇਹ ਝਰਨਾ ਤਾਂ ਹੈ
ਕਿਸੇ ਚੱਖਿਆ ਨਹੀਂ ਅਜੇ
ਸੁਪਨੇ ਸੌਂ ਰਹੇ
ਜੋ ਦੇਖੇ ਨਹੀਂ ਅਜੇ
ਸੜਕਾਂ ਸੁੰਨੀਆਂ ਨੇ
ਕੋਈ ¦ਘਿਆ ਨਹੀਂ ਅਜੇ
ਪਹਾੜਾਂ ’ਤੇ ਰਾਕਸ਼ਾਂ ਦੇ ਆਉਣ ਦੀ ਉਡੀਕ ਹੈ
ਰੇਗਿਸਤਾਨ ਜੀਵਨ ਤੋਂ ਸੱਖਣੇ ਪੀਲੇ ਪੈ ਗਏ ਨੇ
ਖ਼ੁਸ਼ੀਆਂ ਚਹਿਕਦੀਆਂ
ਖ਼ਤਮ ਨਹੀਂ ਹੋਈਆਂ ਅਜੇ
ਸੁੱਕ ਚੁੱਕੇ ਰੁੱਖ ਦੀ ਖੋੜ ਵਿਚ
ਡਰ ਦਾ ਸੱਚ ਜਿਊਂਦਾ ਤੇ ਉ¤ਡ ਜਾਂਦਾ
ਇਹ ਸੰਸਾਰ ਦੁੱਖ-ਤਕਲੀਫ਼ਾਂ ਭਰਿਆ ਜਹਾਜ਼ ਹੈ
ਤੇਰੇ ਕਦਮਾਂ ਤੇ ਪੈੜਾਂ ਦੀ ਅਰਚਨਾ ਕਰਨਾ ਖ਼ੁਸ਼ੀ ਦਿੰਦਾ ਹੈ
ਇਸ ਖ਼ੂੰਖਾਰ ਸੰਸਾਰ ’ਚ ਕਈ ਲੋਕ ਚੰਗੇ ਵੀ ਹਨ
ਅਜੇ ਵੀ ਉਹ ਤੇਰੇ ਨਾਲ ਭਿੜੇ ਨਹੀਂ ਇਸ ਧਰਤੀ ’ਤੇ
ਅਫਸੋਸ!
(Translation from English into punjabi by Swarnjit Savi)

Sunday, August 2, 2009

UKTAMOY VISITS INDIA... JULY-2009


IN JULY  I  VISITED INDIA AND VISITED PUNJAB AND HIMACHAL AND ENJOYED A LOT. SOME PICS ARE FOR YOU..........